ਬਰਨਾਲਾ,09 ਅਗਸਤ (ਨਿਰਮਲ ਸਿੰਘ ਪੰਡੋਰੀ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਕੁਲਵੰਤ ਸਿੰਘ ਕੀਤੂ ਨੂੰ ਬਰਨਾਲਾ ਹਲਕੇ ਦਾ ਮੁੱਖ ਸੇਵਾਦਾਰ ਲਗਾਏ ਜਾਣ ਤੋਂ ਬਾਅਦ ਕੀਤੂ ਸਮਰਥਕਾਂ ਦੀਆਂ ਬਾਛਾਂ ਖਿੜੀਆਂ ਹੋਈਆਂ ਹਨ। ਕੀਤੂ ਦੀ ਸਥਾਨਕ ਰਿਹਾਇਸ਼ ’ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। 8 ਅਗਸਤ ਦਿਨ ਐਤਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੂੁ ਦੇ ਨਾਮ ਦਾ ਐਲਾਨ ਕੀਤਾ ਅਤੇ 9 ਅਗਸਤ ਦਿਨ ਚੜਦੇ ਹੀ ਕੀਤੂ ਦੀ ਕੋਠੀ ਵਰਕਰਾਂ ਤੇ ਆਗੂਆਂ ਦੇ ਜਥੇ ਲੱਡੂ ਲੈ ਕੇ ਪੁੱਜ ਗਏ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸੰਤ ਬਲਵੀਰ ਸਿੰਘ ਘੁੰਨਸ, ਪਰਮਜੀਤ ਸਿੰਘ ਖਾਲਸਾ, ਪਰਮਜੀਤ ਸਿੰਘ ਢਿੱਲੋਂ, ਸੰਜੀਵ ਸ਼ੋਰੀ, ਜਤਿੰਦਰ ਜਿੰਮੀ,ਗੁਰਜਿੰਦਰ ਸਿੰਘ ਸਿੱਧੂ, ਬਿੱਟੂ ਦੀਵਾਨਾ, ਧਰਮ ਸਿੰਘ ਫ਼ੌਜੀ, ਜਰਨੈਲ ਸਿੰਘ ਭੋਤਨਾ ਸਮੇਤ ਇਸਤਰੀ ਅਕਾਲੀ ਦਲ ਦੀ ਆਗੂ ਪਰਮਿੰਦਰ ਕੌਰ ਰੰਧਾਵਾ, ਜਸਵਿੰਦਰ ਕੌਰ ਠੁੱਲੇਵਾਲ, ਬੇਅੰਤ ਕੌਰ ਬਾਠ, ਜਸਵੀਰ ਕੌਰ ਭੋਤਨਾ ਅਤੇ ਬਹੁਜਨ ਸਮਾਜ ਪਾਰਟੀ ਦੇ ਜ਼ਿਲਾ ਪ੍ਰਧਾਨ ਜਸਵੀਰ ਸਿੰਘ ਜੱਸੀ ਆਦਿ ਨੇ ਸ. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦੇ ਹੋਏ ਕੀਤੂ ਦੀ ਚੋਣ ਨੂੰ ਸਹੀ ਫੈਸਲਾ ਅਤੇ ਢੁੱਕਵੇਂ ਸਮੇਂ ’ਤੇ ਚੁੱਕਿਆ ਗਿਆ ਕਦਮ ਦੱਸਦਿਆਂ ਖੁਸ਼ੀ ਦਾ ਇਜ਼ਹਾਰ ਲੱਡੂ ਵੰਡ ਕੇ ਕੀਤਾ। ਇਸ ਮੌਕੇ ਕੁਲਵੰਤ ਸਿੰਘ ਕੀਤੂ ਨੇ ਵਿਸ਼ਵਾਸ਼ ਦਿੱਤਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਭਰੋਸੇ ਉੱਪਰ ਖ਼ਰੇ ਉਤਰਾਂਗੇ। ਉਨਾਂ ਕਿਹਾ ਕਿ ਬਰਨਾਲਾ ਜ਼ਿਲੇ ਦੀਆਂ ਤਿੰਨੇ ਵਿਧਾਨ ਸਭਾ ਸੀਟਾਂ ਜਿੱਤ ਕੇ ਪਾਰਟੀ ਝੋਲੀ ਪਾਵਾਂਗੇ। ਇਸ ਮੌਕੇ ਤਰਨਜੀਤ ਸਿੰਘ ਦੁੱਗਲ, ਰਿੰਪੀ ਵਰਮਾ, ਦਰਸ਼ਨ ਸਿੰਘ ਢਿੱਲੋਂ,ਨਿਹਾਲ ਸਿੰਘ ਉੱਪਲੀ ਸਮੇਤ ਭਰਵੀਂ ਗਿਣਤੀ ’ਚ ਅਕਾਲੀ ਆਗੂ/ਵਰਕਰ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੇ ਕੁਲਵੰਤ ਸਿੰਘ ਕੀਤੂ ਦੀ ਮੁਹਿੰਮ ’ਚ ਜੁਟ ਜਾਣ ਦਾ ਸੱਦਾ ਦਿੱਤਾ।
