ਬਰਨਾਲਾ 23 ਅਗਸਤ (ਨਿਰਮਲ ਸਿੰਘ ਪੰਡੋਰੀ) ਇਸ ਵਾਰ ਰੱਖੜੀ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ । ਮਾਰਚ 2020 ਤੋਂ ਬਾਅਦ ਕੋਰੋਨਾ ਮਹਾਂਮਾਰੀ ਕਾਰਨ ਲਾਕਡਾਊਨ ਦੀ ਵਜ੍ਹਾ ਕਰਕੇ ਹੋਰ ਕਈ ਕਾਰੋਬਾਰਾਂ ਦੇ ਨਾਲ ਨਾਲ ਦੁਕਾਨਦਾਰੀ ਵੀ ਕੋਰੋਨਾ ਦੀ ਲਪੇਟ ਵਿੱਚ ਆਈ। ਜਿਸ ਕਰਕੇ ਬਹੁਤ ਸਾਰੇ ਤਿਉਹਾਰ ਕੋਵਿਡ-19 ਨਿਯਮਾਂ ਕਾਰਨ ਲੋਕ ਨਹੀਂ ਮਨਾ ਸਕੇ। ਇਸ ਦੌਰ ‘ਚ ਦੁਕਾਨਦਾਰਾਂ ਨੂੰ ਬਹੁਤ ਆਰਥਿਕ ਮਾਰ ਝੱਲਣੀ ਪਈ। ਕਰੋਨਾ ਦੀ ਸਥਿਤੀ ਵਿੱਚ ਕੁਝ ਸੁਧਾਰ ਹੋਣ ਤੋਂ ਬਾਅਦ ਸਰਕਾਰ ਨੇ ਨਿਯਮਾਂ ਵਿੱਚ ਢਿੱਲ ਦਿੱਤੀ ਤਾਂ ਇਸ ਵਾਰ ਰੱਖੜੀ ਦੇ ਤਿਉਹਾਰ ਪ੍ਰਤੀ ਲੋਕਾਂ ਦਾ ਉਤਸ਼ਾਹ, ਬਾਜ਼ਾਰਾਂ ਵਿੱਚ ਭੀੜ ਵੇਖ ਕੇ ਲੱਗਿਆ ਕਿ ਬਾਜ਼ਾਰ ਵਿੱਚ ਰੌਣਕ ਪਰਤ ਰਹੀ ਹੈ। ਦੁਕਾਨਦਾਰਾਂ ਦੇ ਚਿਹਰੇ ‘ਤੇ ਵੀ ਰੌਣਕ ਵੇਖੀ ਗਈ। ਗੱਲਬਾਤ ਕਰਨ ‘ਤੇ ਕੁਝ ਦੁਕਾਨਦਾਰਾਂ ਨੇ ਵੀ ਮੰਨਿਆ ਕਿ ਇਸ ਵਾਰ ਰੱਖੜੀ ਦਾ ਤਿਉਹਾਰ ਚੰਗਾ ਰਿਹਾ। ਅੱਗੇ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਹੈ। ਕਦੇ-ਕਦੇ ਕਰੋਨਾ ਦੀ ਤੀਜੀ ਲਹਿਰ ਦੀ ਚਰਚਾ ਦੁਕਾਨਦਾਰਾਂ ਦੇ ਸਾਹ ਸੂਤ ਲੈਂਦੀ ਹੈ। ਸ਼ਾਲਾ ! ਲੋਕ ਹੁਣ ਕਰੋਨਾ ਦੀ ਮਾਰ ਤੋਂ ਬਚੇ ਰਹਿਣ।
