ਬਰਨਾਲਾ, 11 ਸਤੰਬਰ (ਨਿਰਮਲ ਸਿੰਘ ਪੰਡੋਰੀ) : ਬਰਨਾਲਾ ਜ਼ਿਲੇ ਦੇ ਕਿਸਾਨ ਹਰਵਿੰਦਰ ਸਿੰਘ ਤੇ ਉਸਦੇ ਭਰਾ ਆਰਗੈਨਿਕ ਕੁਦਰਤੀ ਖੇਤੀ ਕਰਕੇ ਸਾਲ ਵਿੱਚ ਦੋ ਜਾਂ ਚਾਰ ਨਹੀਂ ਬਲਕਿ 40 ਤੋਂ 45 ਫਸਲਾਂ ਲੈ ਰਹੇ ਹਨ। ਹਰਵਿੰਦਰ ਸਿੰਘ ਦੀ ਖੇਤੀ ਤਕਨੀਕ ਦੇ ਚਰਚੇ ਸੁਣਕੇ ਸ੍ਰੀ ਮੁਕਤਸਰ ਸਾਹਿਬ ਤੋਂ ਸ੍ਰੀ ਜੋਬਨਦੀਪ ਸਿੰਘ, ਜਗਮੋਹਨ ਸਿੰਘ, ਰਮਨਦੀਪ ਕੌਰ, ਅਮਨਦੀਪ ਕੌਰ (ਏਡੀ ਓ), ਅਸੀਸ ਅਰੋੜਾ ਬਲਾਕ ਟੈਕਨੋਲੌਜੀ ਮੈਨੇਜਰ, ਭਗਤ ਸਿੰਘ ਖੇਤੀਬਾੜੀ ਉਪ ਨਿਰੀਖਕ, ਜਗਪ੍ਰੀਤ ਸਿੰਘ ਸਹਾਇਕ ਟੈਕਨੌਲੌਜੀ ਮੈਨੇਜਰ ਅਤੇ ਕਿਸਾਨਾਂ ਵਿੱਚ ਭੁਪਿੰਦਰ ਸਿੰਘ ਪਿੰਡ ਹੁਸਨਾਰ, ਗੁਰਤੇਜ ਸਿੰਘ ਰੁਖਾਲਾ, ਜਗਸੀਰ ਸਿੰਘ ਦੋਦਾ,ਗਗਨਦੀਪ ਸਿੰਘ, ਜਗਸੀਰ ਸਿੰਘ ਤੇ ਹੋਰ ਕਿਸਾਨਾਂ ਨੇ ਹਰਵਿੰਦਰ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ । ਮੁੱਖ ਖੇਤੀਬਾੜੀ ਅਫ਼ਸਰ ਡਾ ਚਰਨਜੀਤ ਸਿੰਘ ਕੈਂਥ ਨੇ ਦੱਸਿਆ ਕਿ ਇਹ ਕਿਸਾਨ 2017 ਤੋਂ ਕੁਦਰਤੀ ਖੇਤੀ ਕਰ ਰਿਹਾ, ਜਿਸ ਵਿੱਚ ਉਹ ਮਲਟੀਕਰਾਪਿੰਗ ਵਿੱਚ ਗੰਨਾ, ਸਵੀਟ ਕਾਰਨ, ਦਾਲਾਂ, ਮਿਲਟਸ, ਪੀ ਏ ਯੂ ਮਾਡਲ ਤਹਿਤ ਫਲਦਾਰ ਬਗੀਚੀ, ਡਰੈਗਨ ਫਰੂਟ ਫਾਰਮ ਤੇ ਹੋਰ ਦਾਲਾਂ,ਸਬਜੀਆਂ ਤੇ ਫਸਲਾਂ ਦੇ ਨਾਲ-ਨਾਲ ਆਤਮਾ ਸਕੀਮ ਤਹਿਤ ਜਵੰਧਾ ਕੁਦਰਤੀ ਫਾਰਮ ਦੇ ਨਾਮ ’ਤੇ ਬਰਨਾਲਾ-ਬਡਬਰ ਰੋਡ ’ਤੇ ਕਿਸਾਨ ਹੱਟ ਲਗਾ ਕੇ ਇਹਨਾਂ ਦੀ ਪ੍ਰੋਸੈਸਿੰਗ ਕਰਕੇ ਚੰਗਾ ਮੁਨਾਫਾ ਲੈ ਰਿਹਾ ਹੈ। ਇਸ ਮੌਕੇ ਕਿਸਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਇਸ ਗੱਲ ਨੂੰ ਅਪਣਾਇਆ ਹੈ ਕਿ ਜੇਕਰ ਨੌਕਰੀਪੇਸ਼ਾ ਸਵੇਰੇ 8 ਵਜੇ ਤੋਂ ਸ਼ਾਮ ਪੰਜ ਵਜੇ ਤੱਕ ਆਪਣੀ ਡਿਊਟੀ ’ਤੇ ਹਾਜ਼ਰ ਹੁੰਦੇ ਹਨ ਤਾਂ ਫਿਰ ਅਸੀਂ ਕਿਸਾਨ ਆਪਣੇ ਖੇਤਾਂ ਵਿੱਚ ਸਿਰਫ 2 ਘੰਟੇ ਲਗਾ ਕੇ ਕਿੰਨਾ ਕੁਝ ਕਰ ਸਕਦੇ ਹਾਂ, ਇਸ ਲਈ ਅਸੀਂ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਆਪਣੇ ਫਾਰਮ ’ਤੇ ਲਗਾਉਂਦੇ ਹਾਂ । ਅਸੀਂ ਆਪਣੇ ਬੱਚਿਆਂ ਨੂੰ ਵੀ ਖੇਤੀ ਦੇ ਨਾਲ ਜੋੜਿਆ ਹੈ। ਸਾਨੂੰ ਆਪਣੀ ਫਸਲ ਵੇਚਣ ਲਈ ਮੰਡੀਆਂ ਵਿੱਚ ਨਹੀਂ ਜਾਣਾ ਪਂੈਦਾ। ਸ਼੍ਰੀ ਕਰਨਜੀਤ ਸਿੰਘ ਪੀ ਡੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਕਿਸਾਨਾਂ ਨੂੰ ਹਰਵਿੰਦਰ ਸਿੰਘ ਵਾਂਗ ਸੁਨਿਆਰ ਬਣਨਾ ਪਵੇਗਾ , ਜਦੋਂ ਕਿਸਾਨ ਸੁਨਿਆਰ ਵਾਂਗ ਝਾੜੂ ਬਾਹਰ ਦੀ ਬਜਾਇ ਅੰਦਰ ਭਾਵ ਆਪਣੇ ਖੇਤ ਦੀ ਹਰ ਫਸਲ ਦੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਵਰਤਣਾ ਸੁਰੂ ਕਰਨਗੇ ਤਾਂ ਹੀ ਸਫਲ ਹੋ