ਚੰਡੀਗੜ- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਅਮਰੀਕਾ ਵਸਦੇ ਪੰਜਾਬੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨ ਦੀ ਵੰਗਾਰ ਦਿੱਤੀ ਹੈ । ਸੋਸ਼ਲ ਮੀਡੀਆ ’ਤੇ ਅਮਰੀਕਾ ਵਸਦੇ ਪੰਜਾਬੀਆਂ ਨੂੰ ਮੁਖਾਤਿਬ ਹੁੰਦੇ ਹੋਏ ਰਾਜੇਵਾਲ ਨੇ ਕਿਹਾ ਕਿ ਜਿਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਐਨਓ ਦੇ ਦਫ਼ਤਰ ਨਿਊਯਾਰਕ ਵਿਖੇ ਭਾਸ਼ਣ ਦੇਣਗੇ ਤਾਂ ਅਮਰੀਕਾ ਵਸਦੇ ਭਾਰਤੀ ਮੋਦੀ ਸਰਕਾਰ ਵੱਲੋਂ ਭਾਰਤ ਵਿੱਚ ਲਾਗੂ ਕੀਤੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਹੱਕ ’ਚ ਇਕੱਠ ਕਰਕੇ ਮੋਦੀ ਵਿਰੋਧੀ ਨਾਅਰੇ ਲਗਾਉਣ ਤਾਂ ਜੋ ਯੂਐਨਓ ਦਫਤਰ ਵਿੱਚ ਵਿਸ਼ਵ ਦੇ ਹੋਰ ਦੇਸ਼ਾਂ ਦੇ ਇਕੱਠੇ ਹੋਏ ਮੁਖੀਆਂ ਦੇ ਕੰਨਾਂ ਤੱਕ ਭਾਰਤ ਦੇ ਕਿਸਾਨਾਂ ਦੀ ਅਵਾਜ਼ ਪੁੱਜੇ ਅਤੇ ਵਿਸ਼ਵ ਨੂੰ ਮੋਦੀ ਦਾ ਕਿਸਾਨ ਵਿਰੋਧੀ ਚਿਹਰਾ ਦਿਸੇ ।