ਚੰਡੀਗੜ, 03 ਨਵੰਬਰ (ਨਿਰਮਲ ਸਿੰਘ ਪੰਡੋਰੀ) : ਪੰਜਾਬ ਪੁਲਿਸ ਵਿੱਚ ਗੈਰ ਪੰਜਾਬੀਆਂ ਦੀ ਭਰਤੀ ਸੰਬੰਧੀ ਖ਼ਬਰਾਂ ਦਾ ਨੋਟਿਸ ਲੈਦੇ ਹੋਏ ਸੂਬੇ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਡੀਜੀਪੀ ਤੋਂ ਉਕਤ ਮਾਮਲੇ ਦੀ ਰਿਪੋਰਟ ਮੰਗੀ ਹੈ। ਸ. ਰੰਧਾਵਾ ਨੇ 300 ਗੈਰ ਪੰਜਾਬੀਆਂ ਦੀ ਪੰਜਾਬ ਪੁਲਿਸ ਵਿੱਚ ਭਰਤੀ ਨੂੰ ਗੰਭੀਰ ਮਸਲਾ ਮੰਨਿਆ ਹੈ ਅਤੇ ਇਸ ਭਰਤੀ ਪ੍ਰਕਿਰਿਆ ਨਾਲ ਜੁੜੇ ਸਾਰੇ ਤੱਥ ਮੰਗੇ ਹਨ। ਜ਼ਿਕਰਯੋਗ ਹੈ ਕਿ ਮੱਖ ਮੰਤਰੀ ਦੀ ਸੁਰੱਖਿਆ ਦੇ ਨਾਮ ’ਤੇ ‘‘ਸਪੈਸ਼ਲ ਪੋ੍ਰਟੈਕਸ਼ਨ ਯੂਨਿਟ’’ ਵਿੱਚ ਜਿਹੜੇ 300 ਮੁਲਾਜ਼ਮ ਭਰਤੀ ਕੀਤੇ ਗਏ ਹਨ, ਉਨਾਂ ਵਿੱਚੋਂ ਇੱਕ ਵੀ ਨੌਜਵਾਨ ਪੰਜਾਬ ਦਾ ਨਹੀਂ ਹੈ। ਇਨਾਂ 300 ਮੁਲਾਜ਼ਮਾਂ ਵਿੱਚੋਂ ਅਕਾਲੀ ਭਾਜਪਾ ਸਰਕਾਰ ਨੇ 2014 ਵਿੱਚ 100 ਅਤੇ 2016 ਵਿੱਚ 125 ਮੁਲਾਜ਼ਮਾਂ ਨੂੰ ਭਰਤੀ ਕੀਤਾ ਸੀ। ਸਾਲ 2021 ਵਿੱਚ ਕੈਪਟਨ ਸਰਕਾਰ ਨੇ ਐਸਪੀਯੂ ਵਿੱਚ 75 ਹੋਰ ਮੁਲਾਜ਼ਮ ਭਰਤੀ ਕੀਤੇ ਸਨ। ਸਵਾਲ ਉੱਠਦਾ ਹੈ ਕਿ ਇੱਕ ਪਾਸੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਕਾਂਗਰਸ, ਅਕਾਲੀ ਦਲ ਬੀਐਸਐਫ ਨੂੰ ਵਾਧੂ ਖੇਤਰ ਦੇਣ ਉੱਪਰ ਰੌਲਾ ਪਾ ਰਹੀਆਂ ਹਨ ਪ੍ਰੰਤੂ ਦੂਜੇ ਪਾਸੇ ਇਨਾਂ ਪਾਰਟੀਆਂ ਨੇ ਪੰਜਾਬੀ ਨੌਜਵਾਨਾਂ ਦੇ ਹੱਕਾਂ ’ਤੇ ਡਾਕਾ ਮਾਰ ਕੇ ਗੈਰ ਪੰਜਾਬੀਆਂ ਨੂੰ ਪੁਿਲਸ ਵਿੱਚ ਭਰਤੀ ਕੀਤਾ। ਕੀ ਬੀਐਸਐਫ ਦੇ ਮੁੱਦੇ ’ਤੇ ਕਾਂਗਰਸ ਤੇ ਅਕਾਲੀ ਦਲ ਦਾ ਰੌਲਾ ‘‘ਮਗਰਮੱਛ ਦੇ ਹੰਝੂ’’ ਨਹੀਂ ਹਨ ?