ਚੰਡੀਗਡ਼੍ਹ 18 ਜੁਲਾਈ (ਜ਼ੀ98 ਨਿਊਜ਼) ਧਨੌਲਾ ਦੇ ਲਵਪ੍ਰੀਤ ਸਿੰਘ ਖ਼ੁਦਕੁਸ਼ੀ ਮਾਮਲੇ ਤੋਂ ਬਾਅਦ ਚਰਚਾ ਵਿਚ ਆਈ ਪਿੰਡ ਖੁੱਡੀ ਕਲਾਂ ਦੀ ਕੈਨੇਡਾ ਰਹਿੰਦੀ ਲੜਕੀ ਬੇਅੰਤ ਕੌਰ ਦੇ ਮਾਪਿਆਂ ਨੇ ਉਕਤ ਮਾਮਲੇ ‘ਚ ਬੇਅੰਤ ਕੌਰ ਦੀ ਸ਼ਮੂਲੀਅਤ ਸਬੰਧੀ ਸੋਸ਼ਲ ਮੀਡੀਆ ‘ਤੇ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਬੇਅੰਤ ਕੌਰ ਦੇ ਮਾਪਿਆਂ ਨੇ ਇਸ ਸਬੰਧੀ ਅਦਾਲਤ ਤਕ ਪਹੁੰਚ ਕੀਤੀ ਹੈ। ਬੇਅੰਤ ਕੌਰ ਦੇ ਪਰਿਵਾਰਕ ਵਕੀਲ ਅਸ਼ਵਨੀ ਚੌਧਰੀ ਨੇ ਕਿਹਾ ਕਿ ਲਵਪ੍ਰੀਤ ਸਿੰਘ ਨੇ ਆਤਮਹੱਤਿਆ ਕਰਨ ਤੋਂ ਪਹਿਲਾਂ ਕੋਈ ਨੋਟ ਨਹੀਂ ਲਿਖਿਆ ਜਿਸ ਵਿਚ ਬੇਅੰਤ ਕੌਰ ਨੂੰ ਦੋਸ਼ੀ ਠਹਿਰਾਇਆ ਗਿਆ ਹੋਵੇ। ਵਕੀਲ ਨੇ ਕਿਹਾ ਕਿ ਲਵਪ੍ਰੀਤ ਸਿੰਘ ਨੇ 2019 ਵਿਚ ਇਕ ਸੁਸਾਈਡ ਨੋਟ ਲਿਖਿਆ ਸੀ,ਜਿਸ ਬਾਰੇ ਹੁਣ ਸਾਰੀ ਸੱਚਾਈ ਸਾਹਮਣੇ ਆ ਚੁੱਕੀ ਹੈ। ਵਕੀਲ ਦਾ ਕਹਿਣਾ ਹੈ ਕਿ ਉਕਤ ਸਾਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਵਾਈ ਜਾਵੇਗੀ ।